ਇਸਰਾਇਲੀ-ਫ਼ਲਸਤੀਨੀ ਵਿਵਾਦ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Israeli-Phalestinian Conflict ਇਸਰਾਇਲੀ-ਫ਼ਲਸਤੀਨੀ ਵਿਵਾਦ: ਇਸਰਾਇਲੀ-ਫ਼ਲਸਤੀਨੀ ਵਿਵਾਦ ਇਸਰਾਇਲੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਚੱਲ ਰਿਹਾ ਵਿਵਾਦ ਹੈ। ਵਿਵਾਦ ਦਾ ਸਿਲਸਿਲਾ ਵਿਸ਼ਾਲ ਹੈ ਅਤੇ ਇਸ ਵਾਕਾਂਸ਼ ਨੂੰ ਯਹੂਦੀਆਂ ਤੇ ਓਕੋਮਾਨ ਜਾਂ ਬਰਤਾਨਵੀ ਸ਼ਾਸਨ ਅਧੀਨ ਫ਼ਲਸਤੀਨ ਵਿਚ ਰਹਿੰਦੀ ਅਰਬ ਆਬਾਦੀ ਵਿਚਕਾਰ ਇਸੇ ਪ੍ਰਕਾਰ ਦੇ ਆਰੰਭਿਕ ਪੜਾਵਾਂ ਲਈ ਵੀ ਵਰਤਿਆ ਜਾਂਦਾ ਹੈ। ਇਹ ਅਰਬ-ਇਸਰਾਈਲ ਦੇ ਵਿਸ਼ਾਲ ਵਿਵਾਦ ਦਾ ਇਕ ਭਾਗ ਹੈ। ਬਾਕੀ ਦੇ ਮੂਲ ਮੱਸਲੇ ਹਨ: ਪਰਸਪਰ ਮਾਨਤਾ, ਸਰਹੱਦਾਂ, ਸੁਰੱਖਿਆ , ਜਲ-ਅਧਿਕਾਰ, ਯੂਰੋਸ਼ਲਮ ਤੇ ਕੰਟਰੋਲ ਅਤੇ ਇਸਲਾਮੀ ਬਸਤੀਆਂ, ਫ਼ਲਸਤੀਨੀ ਆਜ਼ਾਦੀ ਦੀ ਲਹਿਰ ਅਹਤੇ ਸ਼ਰਨਾਰਥੀਆਂ ਸਬੰਧੀ ਨਿਯਮਕਰਤਾ। ਵਿਵਾਦ ਕਾਰਨ ਪੈਦਾ ਹੋਈ ਹਿੰਸਾ ਨੇ ਅੰਤਰ-ਰਾਸ਼ਟਰੀ ਕਾਰਵਾਈਆਂ ਅਤੇ ਹੋਰ ਸੁਰੱਖਿਆ ਅਤੇ ਮਾਨਵ-ਅਧਿਕਾਰ ਸਬੰਧੀ ਸਮੱਸਿਆਵਾਂ ਦੇ ਸਮਾਧਾਨ ਦੀ ਦੋਵੇਂ ਪਾਸਿਆਂ ਵਿਚਕਾਰ ਅਤੇ ਅੰਤਰ-ਰਾਸ਼ਟਰੀ ਤੌਰ ਤੇ ਜ਼ਰੂਰਤ ਪੈਦਾ ਕੀਤੀ ਹੈ।

      ਦੋ ਰਾਜ ਸਮਾਧਾਨ ਕਰਨ ਲਈ ਕਈ ਯਤਨ ਕੀਤੇ ਗਏ ਹਨ ਜਿਸ ਵਿਚ ਸੁਤੰਤਰ ਯਹੂਦੀ ਰਾਜ ਦੇ ਨਾਲ ਜਾਂ ਇਸਰਾਈਲ ਰਾਜ ਤੋਂ ਅੱਗੇ 1948 ਵਿਚ ਇਸਰਾਈਲ ਦੀ ਸਥਾਪਨਾ ਤੋਂ ਬਾਅਦ ਸੁਤੰਤਰ ਫ਼ਲਸਤੀਨੀ ਰਾਜ ਦੀ ਸਥਾਪਨਾ ਵੀ ਸ਼ਾਮਲ ਹੈ। ਹੁਣੇ ਜਿਹੇ 2007 ਵਿਚ ਇਸਰਾਇਲੀਆਂ ਅਤੇ ਫ਼ਲਸਤੀਨੀਆਂ ਦੋਹਾਂ ਦੀ ਬਹੁ-ਗਿਣਤੀ ਨੇ ਕਈ ਚੋਣਾਂ ਅਨੁਸਾਰ ਵਿਵਾਦ ਦੇ ਸਮਾਧਾਨ ਦੇ ਸਾਧਨ ਵਜੋਂ ਕਿਸੇ ਹੋਰ ਸਮਾਧਾਨ ਦੀ ਥਾਂ ਦੋ-ਰਾਜ ਸਮਾਧਾਨ ਨੂੰ ਤਰਜੀਹ ਦਿੱਤੀ ਹੈ। ਇਸ ਤੋਛ ਇਲਾਵਾ ਯਹੂਦੀ ਜਨਤਾ ਦੀ ਬਹੁ-ਗਿਣਤੀ ਸੁਤੰਤਰ ਰਾਜ ਲਈ ਫ਼ਲਸਤੀਨੀਆਂ ਦੀ ਮੰਗ ਨੂੰ ਨਿਆਂਪੂਰਣ ਸਮਝਦੀ ਹੈ ਅਤੇ ਸਮਝਦੀ ਹੈ ਕਿ ਇਸਰਾਇਲ ਅਜਿਹੇ ਰਾਜ ਦੀ ਸਥਾਪਨਾ ਲਈ ਰਜ਼ਾਮੰਦ ਹੋ ਸਕਦਾ ਹੈ। ਫ਼ਲਸਤੀਨ ਅਤੇ ਇਸਰਾਇਲੀਆਂ ਦੀ ਬਹੁ-ਗਿਣਤੀ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਨੂੰ ਦੋ-ਰਾਜ ਸਮਾਧਾਨ ਵਿਚ ਕਾਲਪਨਿਕ ਫ਼ਲਸਤੀਨੀ ਰਾਜ ਦੀ ਪਰਵਾਨਗੀ ਯੋਗ ਜਗ੍ਹਾ ਸਮਝਦੀ ਹੈ। ਐਪਰ ਕਿਸੇ ਅੰਤਮ ਸਮਝੌਤੇ ਦਾ ਰੂਪ ਧਾਰਨ ਕਰਨ ਸਬੰਧੀ ਅਤੇ ਉਚਿਤਤਾ ਦੇ ਪੱਧਰ ਸਬੰਧੀ ਕਈ ਅਸਹਿਮਤੀ ਦੇ ਖੇਤਰ ਹਨ ਅਤੇ ਹਰ ਧਿਰ ਦੂਜੀ ਧਿਰ ਨੂੰ ਉਸ ਦੀਆਂ ਮੂਲ ਵਚਨਬੱਧਤਾਵਾਂ ਤੇ ਅੜੀ ਹੋਈ ਮਹਿਸੂਸ ਕਰਦੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.